21.1 Gurmukh - Dedicated To The Guru (Gurmukhi, Hindi, English)

ਗੁਰੂ ਨੂੰ ਸਮਰਪਿਤ

'ਗੁਰਮੁਖ' ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ- 'ਗੁਰੂ ਅਤੇ ਮੁਖ'। ਭਾਵ ਜਿਸ ਮਨੁੱਖ ਨੇ ਗੁਰੂ ਵਲ ਮੁਖ ਕੀਤਾ ਹੋਇਆ ਹੈ। 
ਐਸਾ ਮਨੁੱਖ ਕੇਵਲ ਗੁਰੂ ਦੀ ਰਜ਼ਾ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰੂ ਦਾ ਹੁਕਮ ਉਨ੍ਹਾਂ ਲਈ ਸਰਬੋਤਮ ਹੈ। ਸਿੱਖ ਇਤਿਹਾਸ ਵਿੱਚ ਅਜਿਹੀ ਮਿਸਾਲ ਸਭ ਤੋਂ ਪਹਿਲਾਂ 'ਭਾਈ ਲਹਣਾ ਜੀ' ਨੇ ਪੇਸ਼ ਕੀਤੀ ਸੀ। ਆਪ ਜੀ ਨੇ ਆਪਣੀ ਸੁੱਧ ਬੁੱਧ ਭੁਲਾ ਕੇ  ਕੇਵਲ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਤੇ ਆਪ ਜੀ ਦਾ ਗੁਰੂ ਪ੍ਰਤੀ ਇਹ ਸਮਰਪਣ ਆਪ ਜੀ ਨੂੰ ਆਤਮਕ ਸ਼ਿਖਰ ਤੇ ਲੈ ਗਯਾ | ਇਸ ਲਈ 'ਧੰਨ ਸ੍ਰੀ ਗੁਰੂ ਨਾਨਕ ਦੇਵ ਜੀ' ਨੇ ਆਪ ਜੀ ਨੂੰ ਗੁਰ ਗੱਦੀ ਦਿੱਤੀ ਅਤੇ ਆਪ ਨੂੰ 'ਧੰਨ ਸ੍ਰੀ ਗੁਰੂ ਅੰਗਦ ਦੇਵ ਜੀ' ਭਾਵ 'ਗੁਰੂ ਕਾ ਅੰਗ' ਦੇ ਨਾਂ ਨਾਲ ਜਾਣਿਆ ਜਾਣ ਲੱਗਾ। 

ਗੁਰੂ ਪ੍ਰਤੀ 'ਗੁਰਮੁਖ' ਦੀ ਵਫ਼ਾਦਾਰੀ ਨੂੰ ਸਾਡੇ ਵਰਗਾ ਜੀਵ ਕਦੇ ਵੀ ਬਿਆਨ ਨਹੀਂ ਕਰ ਸਕਦਾ। 
ਇਸ ਮਹਿਮਾ ਦਾ ਵਰਣਨ ਕੇਵਲ 'ਗੁਰਬਾਣੀ' ਹੀ ਕਰ ਸਕਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ। 
ਸੰਖੇਪ ਵਿੱਚ ਗੁਰਮੁਖ ਗੁਰੂ ਵੱਲ ਮੁੜਦਾ ਹੈ ਮਤਲਬ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਤੇ ਮਨਮੁਖ ਗੁਰੂ ਤੋਂ ਦੂਰ ਹੋ ਜਾਂਦਾ ਹੈ। 

ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥[1]

ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥[2]

गुरु के प्रति समर्पित

'गुरमुख' शब्द दो शब्दों के जोड़ से बना है - 'गुरु एवम् मुख'। अर्थात् वह व्यक्ति जिसने अपना मुख गुरु की ओर मोड़ दिया हो। ऐसा मनुष्य केवल गुरु की इच्छा अनुसार अपने जीवन का व्यापन करता है। गुरु की आज्ञा ही उनके लिए सर्वोपरि होती है। सिख इतिहास में इस तरह का उदाहरण 'भाई लहना जी' ने सबसे पहले प्रस्तुत किया था। आप जी ने अपनी  सुध भुला के केवल गुरु की आज्ञा का पालन किया और गुरु के प्रति आपका  यह समर्पण आपको आध्यात्मिक शिखर पर ले गया | इसलिए ‘धन श्री गुरु नानक देव जी’ ने आपको गुर का सिंहासन प्रदान किया और आप ' धन श्री गुरु अंगद देव जी' अर्थात 'गुरु का अंग' नाम से जाने गए।

'गुरमुख' की गुरु के प्रति निष्ठा को हम जैसे क्षणभंगुर जीव कभी भी वर्णित नहीं कर सकते। इस महिमा का वर्णन केवल 'गुरबाणी' ही कर सकती है जो निम्नलिखित है। संक्षेप में कहें तो गुरमुख गुरु की ओर मुड़ता है और मनमुख गुरु से दूर हो जाता है।

ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥[3]
गुरमुखि सनमुखु मनमुखि वेमुखीआ ॥

ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥[4]
जिन कै पोतै पुंनु है से गुरमुखि सिख गुरू पहि जाते ॥१६॥

Dedicated to the Guru

The word 'Gurmukh' is made up of a combination of two words - 'Guru and Mukh'. That is, the person who has turned his face to the Guru. Such a man only spends his life according to the Guru's will. The Guru's command is paramount to them. Such an example in Sikh history was first presented by 'Bhai Lehna ji'. He only obeyed the Guru's command. His sustenance and His dedication to the Guru has taken Him to the spiritual peaks. So, 'Dhan Shri Guru Nanak Dev Ji' gave Him the throne of Guru and He later came to be known as 'Dhan Shri Guru Angad Dev Ji' i.e. 'Guru Ka Ang'.

The loyalty of 'Gurmukh' to the Guru can never be described by a lowly creature like us. Only 'Gurbani' can describe this glory as per following words. In short, Gurmukh turns to the Guru and Manmukh turns away from the Guru.

ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥[5]
(The Gurmukh turns toward the Guru, and the self-willed Manmukh turns away from the Guru.)

ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥[6]
(Those Gurmukhs, those Sikhs, who have purity as their treasure, go to their Guru.)
---
[1] ਮਾਝ ਮਹਲਾ ੫ - ਅੰਗ ੧੩੧ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
[2] ਪਉੜੀ - ਅੰਗ ੬੪੮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਧੰਨ ਸ੍ਰੀ ਗੁਰੂ ਰਾਮਦਾਸ ਜੀ)।
[3] माझ महला ५ - अंग १३१ धन श्री गुरु ग्रन्थ साहिब जी
[4] पउड़ी - अंग ६४८ धन श्री गुरु ग्रन्थ साहिब जी (धन श्री गुरु राम दास जी)
[5] Maajh Mahala 5 - Ang 131 Dhan Sri Guru Granth Sahib Ji
[6] Pauri - Ang 648 Dhan Sri Guru Granth Sahib Ji (Dhan Sri Guru Ram Das Ji)

Comments

Popular posts from this blog

25. How can soul-searching be beneficial to someone’s life?

2. Baani Bhagat Kabir Ji Ki: Ang 91 Dhan Shri Guru Granth Sahib Ji

7. How can soul-searching be beneficial to someone’s life?