21.1 Gurmukh - Dedicated To The Guru (Gurmukhi, Hindi, English)
ਗੁਰੂ ਨੂੰ ਸਮਰਪਿਤ 'ਗੁਰਮੁਖ' ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ- 'ਗੁਰੂ ਅਤੇ ਮੁਖ'। ਭਾਵ ਜਿਸ ਮਨੁੱਖ ਨੇ ਗੁਰੂ ਵਲ ਮੁਖ ਕੀਤਾ ਹੋਇਆ ਹੈ। ਐਸਾ ਮਨੁੱਖ ਕੇਵਲ ਗੁਰੂ ਦੀ ਰਜ਼ਾ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰੂ ਦਾ ਹੁਕਮ ਉਨ੍ਹਾਂ ਲਈ ਸਰਬੋਤਮ ਹੈ। ਸਿੱਖ ਇਤਿਹਾਸ ਵਿੱਚ ਅਜਿਹੀ ਮਿਸਾਲ ਸਭ ਤੋਂ ਪਹਿਲਾਂ 'ਭਾਈ ਲਹਣਾ ਜੀ' ਨੇ ਪੇਸ਼ ਕੀਤੀ ਸੀ। ਆਪ ਜੀ ਨੇ ਆਪਣੀ ਸੁੱਧ ਬੁੱਧ ਭੁਲਾ ਕੇ ਕੇਵਲ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਤੇ ਆਪ ਜੀ ਦਾ ਗੁਰੂ ਪ੍ਰਤੀ ਇਹ ਸਮਰਪਣ ਆਪ ਜੀ ਨੂੰ ਆਤਮਕ ਸ਼ਿਖਰ ਤੇ ਲੈ ਗਯਾ | ਇਸ ਲਈ 'ਧੰਨ ਸ੍ਰੀ ਗੁਰੂ ਨਾਨਕ ਦੇਵ ਜੀ' ਨੇ ਆਪ ਜੀ ਨੂੰ ਗੁਰ ਗੱਦੀ ਦਿੱਤੀ ਅਤੇ ਆਪ ਨੂੰ 'ਧੰਨ ਸ੍ਰੀ ਗੁਰੂ ਅੰਗਦ ਦੇਵ ਜੀ' ਭਾਵ 'ਗੁਰੂ ਕਾ ਅੰਗ' ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਗੁਰੂ ਪ੍ਰਤੀ 'ਗੁਰਮੁਖ' ਦੀ ਵਫ਼ਾਦਾਰੀ ਨੂੰ ਸਾਡੇ ਵਰਗਾ ਜੀਵ ਕਦੇ ਵੀ ਬਿਆਨ ਨਹੀਂ ਕਰ ਸ...